P
Featured Quote Parminder Kaler 2025-07-14T06:01:21+0000
Quote by Parminder Kaler - 🥀ਅੰਧਵਿਸ਼ਵਾਸ਼ ਦਾ ਧੂੰਆਂ🥀
ਕਿੰਨੇ ਕਿੰਨੇ ਲੋਕੀਂ ਰੱਬ ਬਣਾਈ ਬੈਠੇ ਨੇ।
ਜਣੇ ਖਣੇ ਅੱਗੇ ਹੀ ਸਿਰ ਝੁਕਾਈ ਬੈਠੇ ਨੇ।

ਪੜ੍ਹ ਲਿਖ ਕੇ ਵੀ ਲੋਕੀਂ ਭਟਕੇ ਰਸਤੇ ਤੋਂ,
ਬਸ ਐਵੇਂ ਅਪਣਾ ਆਪ ਗੁਆਈ ਬੈਠੇ ਨੇ

ਭੋਲੇ ਭਾਲੇ ਲੋਕਾਂ ਦੇ ਸਿਰ ਉੱਤੇ ਬਾਬੇ,
ਧਰਮ ਦੇ ਨਾਮ ਦੁਕਾਨ ਚਲਾਈ ਬੈਠੇ ਨੇ।

ਵਹਿਮ ਭਰਮ ਦਾ ਜਾਲ ਵਿਛਾ ਕੇ ਇਹ ਭੇਖੀ,
ਜਿੰਦੇ ਲੋਕਾਂ ਦੀ ਅਕਲ ਨੂੰ ਲਾਈਂ ਬੈਠੇ ਨੇ।

ਚਾਰੇ ਪਾਸੇ ਅੰਧਵਿਸ਼ਵਾਸ ਦਾ ਧੂੰਆਂ ਹੈ,
ਸੱਚ ਦਾ ਸੂਰਜ ਇਹ ਲੋਕ ਲੁਕਾਈਂ ਬੈਠੇ ਨੇ।

ਅਖੌਤੀ ਬਾਬੇ ਅੱਖਾਂ ਵਿੱਚ ਘੱਟਾ ਪਾਉਣ ਲਈ,
ਹਰ ਥਾਂ ਤੇ ਧੂਣਾ ਕਲੇਰ ਤਪਾਈ ਬੈਠੇ ਨੇ।

✍️ਪਰਮਿੰਦਰ ਕੌਰ ਕਲੇਰ ✍️

Kaler parminder  - Made using Quotes Creator App, Post Maker App